ਸਥਾਨੀਕਰਨ ਦੇ ਮਾਹਰ: ਇੱਕ ਆਲਮੀ ਸਮਾਜ ਦੇ ਅਣਜਾਣੇ ਚੈਂਪੀਅਨ

4 weeks ago 0 Comments

ਇਹ ਲੇਖ ਸਥਾਨੀਕਰਨ ਕਰਨ ਵਾਲੇ ਪੇਸ਼ੇਵਰਾਂ ਲਈ ਬਿਹਤਰ ਹੋ ਰਹੇ ਮਾਹੌਲ ਨੂੰ ਪਰਖ਼ਦਾ ਹੈ, ਉਹਨਾਂ ਦੀ ਵਿੱਤੀ ਸਥਿਰਤਾ ਅਤੇ ਮਾਨਸਿਕ ਸਿਹਤਮੰਦੀ ‘ਤੇ ਬਣਾਵਟੀ ਬੁੱਧੀ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਉਜਾਗਰ ਕਰਦਾ ਹੈ।

 

ਸੰਜੇ ਸ਼ਾਹ ਦੁਆਰਾ 

ਬਣਾਵਟੀ ਬੁੱਧੀਤੇ ਅਧਾਰਤ ਗੱਲਬਾਤ ਵਿਆਪਕ ਤੌਰਤੇ ਹੋ ਰਹੀ ਹੈ, ਅਤੇ ਇਸਦਾ ਪ੍ਰਭਾਵ ਵੱਖਵੱਖ ਪੇਸ਼ਿਆਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਸਥਾਨੀਕਰਨ ਦਾ ਖੇਤਰ ਇਸ ਰੁਝਾਨ ਤੋਂ ਮੁਕਤ ਨਹੀਂ ਹੈ, ਅਤੇ ਪ੍ਰਭਾਵ ਵੱਡੇ ਪੱਧਰਤੇ ਨਕਾਰਾਤਮਕ ਹਨ ਅਨੁਵਾਦਕ ਅਤੇ ਸਥਾਨੀਕਰਨ ਮਾਹਰ ਸੰਭਾਵਤ ਤੌਰਤੇ ਵਿੱਤੀ ਅਤੇ ਮਨੋਵਿਗਿਆਨਕ ਤੌਰਤੇ ਮਹੱਤਵਪੂਰਨ ਦਬਾਅ ਦਾ ਅਨੁਭਵ ਕਰ ਰਹੇ ਹਨ, ਕਿਉਂਕਿ .ਆਈ. ਮਹੱਤਵਪੂਰਨ ਚੁਣੌਤੀਆਂ ਪੇਸ਼ ਕਰ ਰਿਹਾ ਹੈ

 

ਇਸ ਖੇਤਰ ਵਿੱਚ .ਆਈ. ਦੇ ਆਗਮਨ ਦੇ ਨਾਲ, ਸਥਾਨੀਕਰਨ ਸਭ ਦੇ ਲਈ ਉਪਲੱਬਧ ਹੋ ਗਿਆ ਹੈ ਇੱਕ ਪ੍ਰਚਲਿਤ ਧਾਰਣਾ ਹੈ ਕਿ .ਆਈ. ਕਿਸੇ ਵੀ ਵਿਅਕਤੀ ਨੂੰ ਅਨੁਵਾਦ ਦਾ ਮਾਹਰ ਬਣਨ ਦੇ ਯੋਗ ਬਣਾਉਂਦਾ ਹੈ ਹਾਲਾਂਕਿ, ਸੱਚਾਈ ਕਾਫ਼ੀ ਜ਼ਿਆਦਾ ਗੁੰਝਲਦਾਰ ਹੈ

 

ਮੇਲਰ ਦੇ ਲਈ ਵਾਧੂ ਲਾਈਨ

ਸਾਡੇ ਮੁੱਖ ਪ੍ਰਬੰਧ ਨਿਦੇਸ਼ਕ ਸੰਜੇ ਸ਼ਾਹ ਦੁਆਰਾ ਅਨੁਵਾਦ (ਸਥਾਨੀਕਰਨ) ‘ਤੇ ਇੱਕ ਜਾਣਕਾਰੀ ਨਾਲ ਭਰਿਆ ਲੇਖ ਪੜ੍ਹੋ, ਅਤੇ ਜਾਣੋ ਕਿ ਕਿਵੇਂ ਮਾਹਰ ਭਾਸ਼ਾ ਵਿਗਿਆਨੀ ਵਿਸ਼ਾਸਮੱਗਰੀ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਫਿਰ ਵੀ, ਉਹ ਕੇਵਲ ਅਣਜਾਣੇ ਹੀਰੋ ਰਹਿ ਜਾਂਦੇ ਹਨ .ਆਈ. ਦੇ ਸਮੇਂ ਵਿੱਚ, ਉਨ੍ਹਾਂ ਦਾ ਕੋਈ ਕਸੂਰ ਨਾ ਹੋਣ ਕਰਕੇ ਉਨ੍ਹਾਂ ਨੂੰ ਗੱਲਾਂ ਸੁਣਾਈਆਂ ਜਾਂਦੀਆਂ ਹਨ 

 

ਅਵਿਸ਼ਵਾਸ ਅਤੇ ਦੋਸ਼ਾਂ ਦਾ ਵੱਧਣਾ

ਮੇਰੇ ਨਾਲਨਾਲ ਹੋਰ ਵੀ ਬਹੁਤ ਸਾਰੇ ਅਨੁਵਾਦਕਾਂ ਨੇ ਸ਼ਬਦਾਂ ਅਤੇ ਲਿਖਣ ਲਈ ਗਹਿਰੇ ਜਨੂੰਨ ਨੂੰ ਦਿਲ ਵਿੱਚ ਸੰਜੋ ਕੇ, ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰਨ ਅਤੇ ਆਪਣੀ ਕਲਾ ਨੂੰ ਬਿਹਤਰ ਬਣਾਉਣ ਲਈ ਅਨੇਕ ਸਾਲ ਦੇ ਦਿੱਤੇ ਹਨ ਹਾਲਾਂਕਿ ਭਾਰਤ ਵਿੱਚ ਅਨੁਵਾਦ ਦੇ ਕੰਮ ਨੇ ਇਤਿਹਾਸਕ ਤੌਰਤੇ ਸੀਮਤ ਵਿੱਤੀ ਇਨਾਮਾਂ ਦੀ ਪੇਸ਼ਕਸ਼ ਕੀਤੀ ਹੈ, ਸਾਡੇ ਉਤਸ਼ਾਹ ਨੇ ਸਾਨੂੰ ਕਾਇਮ ਰੱਖਿਆ ਹੈ ਹਾਲਾਂਕਿ, ਬਣਾਵਟੀ ਬੁੱਧੀ ਦੇ ਆਗਮਨ ਨਾਲ, ਅਨੁਵਾਦਕਾਂ ਦੇ ਬਾਰੇ ਧਾਰਨਾ ਹੋਰ ਵੀ ਖ਼ਰਾਬ ਹੋ ਗਈ ਹੈ, ਜਿਸ ਨਾਲ ਸਾਂਨੂੰ ਸਿਰਫ਼ ਤਕਨਾਲੋਜੀ ਦੇ ਸੰਚਾਲਕ ਮੰਨਿਆ ਜਾ ਰਿਹਾ ਹੈ

 

ਇਸ ਤੋਂ ਵੀ ਬੁਰੀ ਗੱਲ ਇਹ ਕਿ ਹੈ? ਕਲਾਇੰਟ ਬਿਨਾਂ ਕਿਸੇ ਸੱਚੇ ਸਬੂਤ ਦੇ ਅਕਸਰ ਅਨੁਵਾਦਕਾਂਤੇ ਆਪਣੇ ਕੰਮ ਵਿੱਚ .ਆਈ. ‘ਤੇ ਭਰੋਸਾ ਕਰਨ ਦਾ ਦੋਸ਼ ਲਗਾਉਂਦੇ ਹਨ ਉਹ ਦਾਅਵਾ ਕਰਦੇ ਹਨ, “ਇਹ ਮਨੁੱਖੀ ਅਨੁਵਾਦ ਮਹਿਸੂਸ ਨਹੀਂ ਹੋ ਰਿਹਾ!” ਅਜਿਹੇ ਦਾਅਵੇ ਨਾ ਸਿਰਫ਼ ਬੇਬੁਨਿਆਦ ਹੁੰਦੇ ਹਨ, ਸਗੋਂ ਬਹੁਤ ਨਿਰਾਸ਼ਾਜਨਕ ਵੀ ਹਨ ਅਨੁਵਾਦਕ ਆਪਣੇ ਅਨੁਵਾਦਾਂ ਨੂੰ ਖ਼ਾਲਿਸ ਅਤੇ ਪ੍ਰਮਾਣਿਕ ਬਣਾਉਣ ਲਈ ਮਹੱਤਵਪੂਰਨ ਸਮਾਂ ਅਤੇ ਸ਼ਕਤੀ ਲਗਾਉਂਦੇ ਹਨ .ਆਈ. ਦੀ ਵਰਤੋਂ ਕਰਨ ਦਾ ਬੇਇਨਸਾਫ ਦੋਸ਼ ਲਗਾਉਣਾ ਸਾਡੀ ਲਗਨ ਅਤੇ ਪੇਸ਼ੇਵਰਤਾ ਦਾ ਇੱਕ ਬਹੁਤ ਵੱਡਾ ਅਪਮਾਨ ਹੈ

 

.ਆਈ. ਬਨਾਮ ਮਨੁੱਖੀ ਅਨੁਵਾਦ: ਇੱਕ ਗਲਤ ਤੁਲਨਾ

ਦਰਅਸਲ, ਬਣਾਵਟੀ ਬੁੱਧੀ ਕਈ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਸਮਰੱਥ ਹੈ ਮੈਂ ਆਪਣੇ ਕੰਮ ਨੂੰ ਬਿਹਤਰ ਬਣਾਉਣ ਲਈ, ਸ਼ਬਦਕੋਸ਼ਾਂ ਜਾਂ ਖੋਜ ਇੰਜਣਾਂ ਵਾਂਗ, ਇੱਕ ਸਰੋਤ ਵਜੋਂ .ਆਈ. ਦੀ ਵਰਤੋਂ ਕਰਦਾ ਹਾਂ ਹਾਲਾਂਕਿ, ਇਹ ਅੰਦਾਜ਼ਾ ਲਗਾਉਣਾ ਅਵਿਵਹਾਰਕ ਅਤੇ ਅਵਿਵਹਾਰਕ ਹੈ ਕਿ .ਆਈ. ਮੇਰੀ ਮਨੁੱਖੀ ਰਚਨਾਤਮਕਤਾ ਨੂੰ ਬਦਲ ਸਕਦਾ ਹੈ ਹਾਲਾਂਕਿ .ਆਈ. ਬੁਨਿਆਦੀ ਅਨੁਵਾਦ ਪ੍ਰਦਾਨ ਕਰ ਸਕਦਾ ਹੈ, ਪਰ ਇਹ ਅਕਸਰ ਵਧੇਰੇ ਗੁੰਝਲਦਾਰ ਭਾਸ਼ਾਵਾਂ ਨਾਲ ਸੰਘਰਸ਼ ਕਰਦਾ ਰਹਿੰਦਾ ਹੈ ਉਦਾਹਰਨ ਵੱਜੋਂ, ਜਦੋਂ ਅੰਗਰੇਜ਼ੀ ਤੋਂ ਹਿੰਦੀ, ਗੁਜਰਾਤੀ, ਜਾਂ ਮਰਾਠੀ ਵਿੱਚ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਨਤੀਜੇ ਬਹੁਤ ਹੀ ਗਲਤ ਹੋ ਸਕਦੇ ਹਨ

 

ਇੱਕ ਮੌਕੇਤੇ, ਮੈਂ ਅੰਗਰੇਜ਼ੀ ਤੋਂ ਗੁਜਰਾਤੀ ਅਨੁਵਾਦ ਕਰਨ ਲਈ ਇੱਕ .ਆਈ. ਟੂਲ ਨਾਲ ਪ੍ਰਯੋਗ ਕੀਤਾ, ਇਹ ਉਮੀਦ ਕਰਦੇ ਹੋਏ ਕਿ ਉਹ ਮੇਰੇ ਕੰਮ ਨੂੰ ਤੇਜ਼ ਕਰ ਦੇਵੇਗਾ ਨਤੀਜੇ ਇੰਨੇ ਬੇਤੁਕੇ ਸਨ ਕਿ ਮੈਂ ਉਸਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਅਤੇ ਅਨੁਵਾਦ ਨੂੰ ਖੁਦ ਪੂਰਾ ਕਰਨਾ ਹੀ ਠੀਕ ਸਮਝਿਆ ਮੈਂ .ਆਈ. ਦੀਆਂ ਗਲਤੀਆਂ ਨੂੰ ਠੀਕ ਕਰਨ ਵਿੱਚ ਜਿੰਨਾ ਸਮਾਂ ਲਗਾਉਂਦਾ, ਉਹ ਅੰਤ ਵਿੱਚ ਸ਼ੁਰੂ ਤੋਂ ਲਿਖਤ ਸਮੱਗਰੀ ਦਾ ਅਨੁਵਾਦ ਕਰਨ ਵਿੱਚ ਲੱਗਣ ਵਾਲੇ ਸਮੇਂ ਤੋਂ ਵੱਧ ਹੁੰਦਾ ਇਸ ਤਜ਼ਰਬੇ ਨੇ .ਆਈ. ਸਮਰੱਥਾਵਾਂ ਅਤੇ ਮਨੁੱਖੀ ਅਨੁਵਾਦਕਾਂ ਦੀ ਮੁਹਾਰਤ ਦੇ ਵਿਚਕਾਰ ਮਹੱਤਵਪੂਰਨ ਪਾੜੇ ਨੂੰ ਦਰਸ਼ਾਇਆ, ਖਾਸ ਕਰਕੇ ਸਾਡੀਆਂ ਭਾਸ਼ਾਵਾਂ ਲਈ

 

ਭਾਰਤੀ ਭਾਸ਼ਾਵਾਂ ਨਾਲ .ਆਈ.ਦੀ ਮੁਸ਼ਕਲ

.ਆਈ. ਅੰਗਰੇਜ਼ੀ ਭਾਸ਼ਾ ਦੇ ਪੱਖ ਵਿੱਚ ਇੱਕ ਵੱਖਰਾ ਪੱਖਪਾਤ ਪ੍ਰਦਰਸ਼ਿਤ ਕਰਦਾ ਹੈ ਇਹ ਭਾਰਤੀ ਭਾਸ਼ਾਵਾਂ ਨਾਲ ਨਜਿੱਠਣ ਵੇਲੇ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ, ਜਿੱਥੇ ਵਿਆਕਰਣ ਦੀਆਂ ਜਟਿਲਤਾਵਾਂ ਕਾਫ਼ੀ ਮੁਸ਼ਕਲਾਂ ਪੇਸ਼ ਕਰਦੀਆਂ ਹਨ ਮੈਂ ਦੇਖਿਆ ਹੈ ਕਿ .ਆਈ. ਨੇ ਹਿੰਦੀ, ਗੁਜਰਾਤੀ, ਅਤੇ ਮਰਾਠੀ ਵਿੱਚ ਮਹੱਤਵਪੂਰਨ ਗਲਤੀਆਂ ਕੀਤੀਆਂ ਹਨਅਜਿਹੀਆਂ ਗਲਤੀਆਂ ਜਿਹਨਾਂ ਨੂੰ ਸਧਾਰਨ ਸੁਧਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੀ ਜ਼ਰੂਰਤ ਹੁੰਦੀ ਹੈ ਅਕਸਰ, ਇਹਨਾਂ ਅਨੁਵਾਦਾਂ ਨੂੰ ਪੂਰੀ ਤਰ੍ਹਾਂ ਦੁਬਾਰਾ ਕੀਤੇ ਜਾਣ ਦੀ ਲੋੜ ਪੈਂਦੀ ਹੈ

 

ਕਿਸੇ ਪੇਸ਼ੇਵਰ ਅਨੁਵਾਦਕ ਦੁਆਰਾ ਅਨੁਭਵ ਕੀਤੀ ਗਈ ਨਿਰਾਸ਼ਾਤੇ ਵਿਚਾਰ ਕਰੋ ਜਿਸ ਨੂੰ ਇਹ ਦਿਖਾਉਣਾ ਪੈਂਦਾ ਹੈ ਕਿ ਉਹਨਾਂ ਦਾ ਕੰਮ ਇੱਕ ਮਨੁੱਖ ਦੁਆਰਾ ਕੀਤਾ ਗਿਆ ਹੈ, ਸਿਰਫ਼ .ਆਈ. ਦੀਆਂ ਕਮੀਆਂ ਕਾਰਨ ਘਟੀਆ ਨਤੀਜੇ ਨਿਕਲਦੇ ਹਨ ਕਿਸੇ ਦੀ ਮੁਹਾਰਤ ਨੂੰ ਪ੍ਰਮਾਣਿਤ ਕਰਨ ਦੀ ਇਹ ਨਿਰੰਤਰ ਲੋੜ ਸਮੇਂ ਅਤੇ ਊਰਜਾ ਦੋਵਾਂ ਦੀ ਲੋੜ ਪੈਂਦੀ ਹੈ

 

ਚੁਕਾਈ ਜਾਣ ਵਾਲੀ ਨਿੱਜੀ ਕੀਮਤ: ਅਨੁਵਾਦਕ ਲਈ ਕੰਮ ਅਤੇ ਪ੍ਰੇਰਣਾ ਘੱਟ ਹੁੰਦੇ ਜਾ ਰਹੇ ਹਨ

ਵੱਡੀ ਚਿੰਤਾ ਅਨੁਵਾਦ ਵਿੱਚ .ਆਈ. ਦੀਆਂ ਸੀਮਾਵਾਂ ਤੋਂ ਪਰੇ ਹੈ ਇਹ ਨਿੱਜੀ ਪੱਧਰਤੇ ਅਨੁਵਾਦਕਾਂਤੇ .ਆਈ. ਦੇ ਵੱਧ ਰਹੇ ਪ੍ਰਸਾਰ ਦੇ ਪ੍ਰਭਾਵ ਨੂੰ ਸ਼ਾਮਲ ਕਰਦਾ ਹੈ ਤਜਰਬੇਕਾਰ ਅਨੁਵਾਦਕ, ਜਿਨ੍ਹਾਂ ਨੇ ਆਪਣੇ ਹੁਨਰ ਨੂੰ ਨਿਖਾਰਨ ਲਈ ਕਈ ਸਾਲ ਲਗਾ ਦਿੱਤੇ ਹਨ, ਹੁਣ ਮੌਜੂਦਾ ਕਲਾਇੰਟਾਂ ਨੂੰ ਬਰਕਰਾਰ ਰੱਖਣ ਜਾਂ ਨਵੇਂ ਮੌਕਿਆਂ ਨੂੰ ਸੁਰੱਖਿਅਤ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਕਲਾਇੰਟਾਂ ਵਿੱਚ ਇਹ ਧਾਰਨਾ ਵਧ ਰਹੀ ਹੈ ਕਿ .ਆਈ. ਅਨੁਵਾਦ ਦੇ ਕਾਰਜਾਂ ਨੂੰ ਢੁਕਵੇਂ ਢੰਗ ਨਾਲ ਕਰ ਸਕਦਾ ਹੈ, ਜਿਸ ਨਾਲ ਇਸ ਪੇਸ਼ੇ ਨੂੰ ਸਿਰਫ਼ ਇੱਕ ਤੁਰੰਤ ਠੀਕ ਕਰਨ ਵਾਲੀ ਸੇਵਾ ਤੱਕ ਸੀਮਤ ਕਰ ਦਿੱਤਾ ਹੈ ਜਿਸ ਵਿੱਚ ਅਸਲ ਮਨੁੱਖੀ ਯੋਗਦਾਨ ਦੀ ਘਾਟ ਹੈ

 

ਸਭ ਤੋਂ ਵੱਧ ਬੁਰਾ ਪਹਿਲੂ? ਬਹੁਤ ਸਾਰੇ ਅਨੁਵਾਦਕਾਂਤੇ ਆਪਣੇ ਕੰਮ ਨੂੰ ਸ਼ਾਰਟਕਟ ਕਰਨ ਲਈ .ਆਈ. ‘ਤੇ ਭਰੋਸਾ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਭਾਵੇਂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਹੈ ਇਹ ਸਥਿਤੀ ਨਾ ਸਿਰਫ਼ ਵਿੱਤੀ ਨੁਕਸਾਨ ਪਹੁੰਚਾਉਂਦੀ ਹੈਕਿਉਂਕਿ ਗਾਹਕਾਂ ਦਾ ਜਾਣਾ ਮਤਲਬ ਆਮਦਨ ਵਿੱਚ ਕਮੀਪਰ ਇਸਦਾ ਮਨੋਵਿਗਿਆਨਕ ਪ੍ਰਭਾਵ ਵੀ ਪੈਂਦਾ ਹੈ ਜਦੋਂ ਕਿਸੇ ਦੇ ਮਿਹਨਤ ਭਰੇ ਯਤਨਾਂ ਦੇ ਮਹੱਤਵ ਨੂੰ ਬੇਬੁਨਿਆਦ ਧਾਰਨਾਵਾਂ ਅਤੇ ਦੋਸ਼ਾਂ ਦੁਆਰਾ ਘਟਾ ਦਿੱਤਾ ਜਾਂਦਾ ਹੈ, ਤਾਂ ਇਹ ਬਹੁਤ ਨਿਰਾਸ਼ਾਜਨਕ ਹੋ ਸਕਦਾ ਹੈ

 

ਨਤੀਜੇ ਵਜੋਂ, ਬਹੁਤ ਸਾਰੇ ਅਨੁਵਾਦਕ ਆਪਣੇ ਪੇਸ਼ੇਵਰ ਮਾਰਗਾਂ ਦਾ ਮੁੜ ਮੁਲਾਂਕਣ ਕਰ ਰਹੇ ਹਨ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਘੱਟ ਕੀਮਤ ਅਦਾ ਕੀਤੀ ਜਾਂਦੀ ਰਹੀ ਹੈ ਅਤੇ ਮਾਨਤਾ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ, ਅਤੇ ਹੁਣ ਉਹ ਅਵਿਸ਼ਵਾਸ ਨਾਲ ਵੀ ਜੂਝ ਰਹੇ ਹਨ ਅਨੁਵਾਦ ਦੇ ਖੇਤਰ ਨੂੰ, ਜਿਸਦੀ ਇਤਿਹਾਸਕ ਤੌਰਤੇ ਘੱਟ ਪ੍ਰਸ਼ੰਸਾ ਕੀਤੀ ਗਈ ਹੈ, ਨੂੰ ਹੁਣ ਇੱਕ ਅਜਿਹੇ ਕੰਮ ਵਜੋਂ ਸਮਝਿਆ ਜਾ ਰਿਹਾ ਹੈ ਜੋ ਕੋਈ ਵੀ .ਆਈ. ਕਰ ਸਕਦਾ ਹੈ

 

ਭਾਰਤੀ ਭਾਸ਼ਾਵਾਂ ਦੀ ਦੋਧਾਰੀ ਤਲਵਾਰ

ਭਾਰਤ ਵਿੱਚ, ਅਨੁਵਾਦ ਦੀ ਪ੍ਰਕਿਰਿਆ ਹੋਰ ਵੀ ਗੁੰਝਲਦਾਰ ਹੁੰਦੀ ਹੈ ਇਹ ਭਾਸ਼ਾਵਾਂ ਅਕਸਰ ਦੋ ਵੱਖਵੱਖ ਰੂਪਾਂ ਵਿੱਚ ਲਿਖੀਆਂ ਜਾਂਦੀਆਂ ਹਨ ਪਹਿਲਾ ਰੂਪ ਇੱਕ ਪਰੰਪਰਾਗਤ, ਮੂਲ ਭਾਸ਼ਾ ਦੀ ਲਿਖਣ ਸ਼ੈਲੀ ਹੁੰਦੀ ਹੈ, ਜਿਸ ਵਿੱਚ ਮੁੱਖ ਤੌਰਤੇ ਮੂਲ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਦੂਜਾ ਰੂਪ ਇੱਕ ਮਿਸ਼੍ਰਤ ਸ਼ੈਲੀ ਹੁੰਦੀ ਹੈ, ਜੋ ਲਿਖਤ ਸਮੱਗਰੀ ਵਿੱਚ ਬਹੁਤ ਸਾਰੇ ਅੰਗਰੇਜ਼ੀ ਸ਼ਬਦਾਂ ਨੂੰ ਸ਼ਾਮਿਲ ਕਰਦੀ ਹੈ

 

ਅਨੁਵਾਦ ਦੇ ਕਾਰਜ ਨਿਰਧਾਰਤ ਕਰਨ ਵੇਲੇ ਕਲਾਇੰਟ ਬਹੁਤ ਘੱਟ ਹੀ ਆਪਣੀ ਤਰਜੀਹਾਂ ਨੂੰ ਸਪਸ਼ਟ ਕਰਦੇ ਹਨ ਹਾਲਾਂਕਿ, ਜਦੋਂ ਉਹ ਸੰਪੂਰਨ ਅਨੁਵਾਦ ਪ੍ਰਾਪਤ ਕਰ ਲੈਂਦੇ ਹਨ, ਤਾਂ ਉਹਨਾਂ ਦੀ ਜਾਂਚ ਤੇਜ਼ ਹੋ ਜਾਂਦੀ ਹੈ, ਜਿਸ ਨਾਲ ਅਕਸਰ ਅਨੁਵਾਦਕਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ, ਚੁਣੇ ਗਏ ਢੰਗ ਦੀ ਪਰਵਾਹ ਕੀਤੇ ਬਿਨਾਂ

 

ਜੇਕਰ ਕੋਈ ਅਨੁਵਾਦਕ ਮੂਲ ਭਾਸ਼ਾ ਦੀ ਸਖਤੀ ਨਾਲ ਪਾਲਣਾ ਕਰਦਾ ਹੈ, ਤਾਂ ਉਹਨਾਂ ਨੂੰ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ, “ਸਮਝ ਨਹੀਂ ਸਕਦੇ ਹੋ ਕੀ? ਕੀ ਤੁਹਾਨੂੰ ਨਹੀਂ ਪਤਾ? ਭਾਰਤ ਵਿੱਚ ਹਰ ਕੋਈ ਉਸ ਸ਼ਬਦ ਲਈ ਅੰਗਰੇਜ਼ੀ ਵਰਤਦਾ ਹੈ! ਤੁਸੀਂ ਇਸਦਾ ਅਨੁਵਾਦ ਕਿਉਂ ਕੀਤਾ?” ਇਸ ਦੇ ਉਲਟ, ਜੇਕਰ ਅਨੁਵਾਦ ਅੰਗਰੇਜ਼ੀ ਸ਼ਬਦਾਵਲੀ ਨੂੰ ਸ਼ਾਮਲ ਕਰਦਾ ਹੈ, ਤਾਂ ਅਨੁਵਾਦਕ ਨੂੰ ਸਮੱਗਰੀ ਨੂੰਅੰਗ੍ਰੇਜ਼ੀ ਬਣਾਉਣਲਈ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਬਿਨਾਂ ਕਿਸੇ ਸਪਸ਼ਟ ਰੈਜ਼ੋਲੂਸ਼ਨ ਦੇ ਇੱਕ ਚੁਣੌਤੀਪੂਰਨ ਦ੍ਰਿਸ਼ ਬਣਾਉਂਦਾ ਹੈ

 

.ਆਈ. ਮਨੁੱਖੀ ਮੁਹਾਰਤ ਦਾ ਸਥਾਨ ਨਹੀਂ ਲੈ ਸਕਦਾ

ਇਹ ਸਪੱਸ਼ਟ ਕਰਨਾ ਮਹੱਤਵਪੂਰਨ ਹੈ ਕਿ ਬਣਾਵਟੀ ਬੁੱਧੀ ਦੇ ਨੇੜਲੇ ਭਵਿੱਖ ਵਿੱਚ ਹੁਨਰਮੰਦ ਅਨੁਵਾਦਕਾਂ ਦਾ ਥਾਂ ਲੈਣ ਦੀ ਸੰਭਾਵਨਾ ਨਹੀਂ ਹੈ.ਆਈ. ਕੋਲ ਬਿਹਤਰੀਨ ਅਨੁਵਾਦ ਕਰਨ ਲਈ ਜ਼ਰੂਰੀ ਰਚਨਾਤਮਕਤਾ, ਸੰਵੇਦਨਸ਼ੀਲਤਾ, ਜਾਂ ਸੱਭਿਆਚਾਰਕ ਸਮਝ ਨਹੀਂ ਹੈਉਦਾਹਰਣ ਵਜੋਂ, ਇਹ ਗੁਜਰਾਤੀ ਵਿੱਚ ਲਿਖੀ ਕਵਿਤਾ ਨੂੰ ਲੈ ਕੇ ਉਸ ਨੂੰ ਸਮਾਨ ਅਰਥ ਵਾਲੇ ਡੂੰਘੇ ਅਤੇ ਗੀਤਕਾਰੀ ਅੰਗਰੇਜ਼ੀ ਰੂਪ ਵਿੱਚ ਪੇਸ਼ ਨਹੀਂ ਕਰ ਸਕਦਾ.ਆਈ. ਹਾਸੇਮਜ਼ਾਕ, ਦੋਹਰੇ ਅਰਥਾਂ ਵਾਲੇ ਸ਼ਬਦਾਂ, ਜਾਂ ਲਿਖਤ ਸਮੱਗਰੀ ਦੇ ਤੱਤ ਦੀ ਸੂਖਮਤਾ ਨੂੰ ਸਮਝਣ ਲਈ ਸੰਘਰਸ਼ ਕਰਦਾ ਹੈਇਸ ਤੋਂ ਇਲਾਵਾ, ਇਹ ਅਕਸਰ ਇਹ ਪਛਾਣਨ ਵਿੱਚ ਅਸਫਲ ਰਹਿੰਦਾ ਹੈ ਕਿ ਬਹੁਤ ਸਾਰੇ ਭਾਰਤੀ ਸ਼ਬਦ ਅੰਗਰੇਜ਼ੀ ਵਿੱਚ ਉਹਨਾਂ ਦੀ ਵਰਤੋਂ ਦੇ ਸਮਾਨ ਕਈ ਅਰਥ ਵਿਅਕਤ ਕਰ ਸਕਦੇ ਹਨਗੁਜਰਾਤੀ ਵਿੱਚ ‘તાળ’ (TAAL) ਸ਼ਬਦ ਲਓ, ਜੋ ਇੱਕ ਕਿਸਮ ਦੇ ਖਜੂਰ ਦੇ ਰੁੱਖ, ਤਾਲ, ਅਨੰਦ, ਮੌਕਾ, ਚਾਲ, ਜਾਂ ਇੱਥੋਂ ਤੱਕ ਕਿ ਸਾਜ਼ਿਸ਼ ਦਾ ਹਵਾਲਾ ਦੇ ਸਕਦਾ ਹੈਇਹ ਵਰਤਾਰਾ ਹਿੰਦੀ, ਮਰਾਠੀ, ਤਾਮਿਲ ਅਤੇ ਤੇਲਗੂ ਸਮੇਤ ਹੋਰ ਕਈ ਭਾਰਤੀ ਭਾਸ਼ਾਵਾਂ ਵਿੱਚ ਵੀ ਹੁੰਦਾ ਹੈਸੰਖੇਪ ਰੂਪ ਵਿੱਚ, .ਆਈ. ਵਿੱਚ ਇਸ ਸਮਝ ਦੀ ਘਾਟ ਹੁੰਦੀ ਹੈ ਕਿ, ਜਿਵੇਂ ਕਿ ਹਿੰਦੀ ਵਿੱਚ ਪ੍ਰਗਟ ਕੀਤਾ ਗਿਆ ਹੈ, “ਅਪਨੇ ਸਾਤ ਜਨਮ ਮੇਂ ਭੀ।” ਇਸ ਲਈ, .ਆਈ. ਅਤੇ ਇਸਦੇ ਸਮਰਥਕਾਂ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਹੁਤ ਜ਼ਿਆਦਾ ਦਾਅਵੇ ਕਰਨ ਤੋਂ ਪਰਹੇਜ਼ ਕਰਨ

 

.ਆਈ. ਵਿਆਕਰਨਿਕ ਤੌਰਤੇ ਸਹੀ ਵਾਕਾਂ ਨੂੰ ਤਿਆਰ ਕਰ ਸਕਦਾ ਹੈ ਪਰ ਅਕਸਰ ਭਾਵਨਾਤਮਕ ਡੂੰਘਾਈ ਦੀ ਘਾਟ ਹੁੰਦੀ ਹੈ ਇਹ ਇੱਕ ਸਧਾਰਨ ਉਤਪਾਦ ਦੇ ਵਰਣਨ ਨੂੰ ਸਮਝਣ ਵਰਗੇ ਸਿੱਧੇ ਕੰਮਾਂ ਲਈ ਕਾਫੀ ਹੋ ਸਕਦਾ ਹੈ ਫਿਰ ਵੀ, .ਆਈ. ਅਕਸਰ ਬਹੁਤ ਵੱਢੀ ਗਲਤੀਆਂ ਕਰ ਸਕਦਾ ਹੈ ਸਥਾਨੀਕਰਨ ਦੀ ਕਿਸੇ ਵੀ ਪ੍ਰਕ੍ਰਿਆ ਲਈ ਜੋ ਅਸਲ ਵਿੱਚ ਅਰਥਪੂਰਨ ਅਤੇ ਪ੍ਰਭਾਵਸ਼ਾਲੀ ਹੋਵੇ, ਇੱਕ ਮਨੁੱਖ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ

 

.ਆਈ. ਨੂੰ ਪਹਿਲਾਂ ਤੋਂ ਡਿਜ਼ਾਇਨ ਕੀਤੇ ਪਹਿਰਾਵੇ ਦੇ ਤੌਰਤੇ ਸਮਝੋ ਹਾਲਾਂਕਿ ਇਹ ਆਕਰਸ਼ਕ ਦਿਖਾਈ ਦੇ ਸਕਦਾ ਹੈ, ਇਹ ਕਦੇ ਵੀ ਸਰੀਰ ਦੇ ਅਨੁਕੂਲ ਨਹੀਂ ਹੋਵੇਗਾ ਜਿਵੇਂ ਕਿ ਇੱਕ ਬੇਸਪੋਕ ਸੂਟ ਹੋਵੇਗਾ ਚਾਹੇ .ਆਈ. ਕਿੰਨਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ, ਇਹ ਉਸ ਸ਼ੁੱਧਤਾ ਅਤੇ ਵਿਅਕਤੀਗਤਕਰਨ ਨੂੰ ਪ੍ਰਾਪਤ ਨਹੀਂ ਕਰ ਸਕਦਾ ਜੋ ਮਨੁੱਖ ਦੁਆਰਾ ਬਣਾਇਆ ਗਿਆ ਅਨੁਵਾਦ ਪ੍ਰਦਾਨ ਕਰ ਸਕਦਾ ਹੈ

 

.ਆਈ. ਕਿੱਥੇ ਮਦਦ ਕਰ ਸਕਦਾ ਹੈ

.ਆਈ. ਦੇ ਆਪਣੇ ਉਪਯੋਗ ਹਨ ਹੇਠਾਂ ਉਹ ਤਰੀਕੇ ਹਨ ਜਿਨ੍ਹਾਂ ਵਿੱਚ ਇਹ ਸਹਾਇਤਾ ਪ੍ਰਦਾਨ ਕਰ ਸਕਦਾ ਹੈ:

 

  • ਸਮਾਂ ਬਚਾਉਣਾ: .ਆਈ. ਕਈ ਸਰੋਤਾਂ ਤੋਂ ਸੰਦਰਭ ਸਮੱਗਰੀ ਇਕੱਠਾ ਕਰ ਸਕਦਾ ਹੈ, ਜਿਸ ਨਾਲ ਖੋਜਤੇ ਲੱਗਣ ਵਾਲਾ ਸਮਾਂ ਘਟ ਜਾਂਦਾ ਹੈ  
  • ਸਮਾਨਾਰਥਾਂ ਨੂੰ ਵਧਾਉਣਾ: .ਆਈ. ਦੁਹਰਾਈ ਜਾਣ ਵਾਲੀ ਭਾਸ਼ਾ ਤੋਂ ਬਚਣ ਲਈ ਵੱਖਵੱਖ ਵਿਕਲਪ ਪ੍ਰਦਾਨ ਕਰਦਾ ਹੈ  
  • ਲਿਖਣ ਦੇ ਵਿਕਲਪੀ ਤਰੀਕੇ: .ਆਈ. ਵੱਖਵੱਖ ਪਦ ਪ੍ਰਦਾਨ ਕਰ ਸਕਦਾ ਹੈ, ਜਿਸ ਨਾਲ ਤੁਸੀਂ ਵੱਖਰੇ ਤਰੀਕਿਆਂ ਦੀ ਖੋਜ ਕਰ ਸਕਦੇ ਹੋ  
  • ਭਾਸ਼ਾ ਅਤੇ ਪਦਾਂ ਦੀ ਖੋਜ: ਇਹ ਅਜਿਹੇ ਸ਼ਬਦ ਲੱਭਣ ਵਿੱਚ ਮਦਦ ਕਰਦਾ ਹੈ ਜੋ ਤੁਰੰਤ ਯਾਦ ਨਹੀਂ ਆਉਂਦੇ, ਖਾਸ ਕਰਕੇ ਤਕਨੀਕੀ ਜਾਂ ਵਿਸ਼ੇਸ਼ ਸਮੱਗਰੀ ਲਈ  
  • ਅੰਗਰੇਜ਼ੀ ਵਿੱਚ ਵਿਆਕਰਨ ਅਤੇ ਵਿਸ਼ਰਾਮ ਚਿੰਨ੍ਹਾਂ ਨੂੰ ਸੁਧਾਰਨਾ: .ਆਈ. ਅੰਗਰੇਜ਼ੀ ਵਿਆਕਰਨ ਵਿੱਚ ਗਲਤੀਆਂ ਨੂੰ ਠੀਕ ਕਰਨ ਵਿੱਚ ਬਹੁਤ ਵਧੀਆ ਹੁੰਦਾ ਹੈ ਪਰ ਭਾਰਤੀ ਭਾਸ਼ਾਵਾਂ ਦੀ ਜਟਿਲਤਾਵਾਂ ਨਾਲ ਮੁਸ਼ਕਲ ਹੁੰਦੀ ਹੈ  
  • ਤੇਜ਼ ਖਾਕੇ: .ਆਈ. ਕੱਚੇ ਖਾਕੇ ਜਾਂ ਰੂਪਰੇਖਾਵਾਂ ਤਿਆਰ ਕਰਨ ਵਿੱਚ ਲਾਭਦਾਇਕ ਹੁੰਦਾ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਮਨੁੱਖ ਦੁਆਰਾ ਸੁਧਾਰਿਆ ਜਾ ਸਕਦਾ ਹੈ
  • ਨਿਯਮਤ ਵਿਸ਼ਾਸਮੱਗਰੀ ਤਿਆਰ ਕਰਨਾ: ਇਹ ਸਧਾਰਨ, ਤੱਥਾਤਮਕ ਵਿਸ਼ਾਸਮੱਗਰੀ ਜਿਵੇਂ ਕਿ ਉਤਪਾਦਾਂ ਦੇ ਵੇਰਵੇ ਜਾਂ ਰਿਪੋਰਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕਰ  ਸਕਦਾ ਹੈ ਇਸ ਵਿੱਚ, ਮੈਂ ਪੂਰੀ ਤਰ੍ਹਾਂ ਜਾਣਦਾ ਅਤੇ ਮਹਿਸੂਸ ਕਰਦਾ ਹਾਂ ਕਿ ਆਖਿਰ ਵਿੱਚ ਉਸ ਨੂੰ ਵੀ ਇੱਕ ਮਨੁੱਖੀ ਸਪਰਸ਼ ਦੀ ਲੋੜ ਹੁੰਦੀ ਹੈ ਤਾਂ ਜੋ .ਆਈ. ਦੀ ਗਲਤੀ ਦੇ ਕਾਰਨ ਵੱਡੀਆਂ ਗਲਤੀਆਂ ਅਤੇ ਕਾਨੂੰਨੀ ਮੁਸ਼ਕਲਾਂ ਤੋਂ ਬਚਿਆ ਜਾ ਸਕੇ
  • ਅੰਕੜਿਆਂ ਦੀ ਜਾਣਕਾਰੀ: .ਆਈ. ਅੰਕੜਿਆਂ ਦੇ ਵੱਡੇ ਸਮੂਹਾਂ ਦਾ ਵਿਸ਼ਲੇਸ਼ਣ ਕਰ ਸਕਦਾ ਹੈ, ਸੰਖੇਪ ਅਤੇ ਚਲਣ ਤਿਆਰ ਕਰਦਾ ਹੈ

 

ਗਾਹਕਾਂ ਲਈ ਇੱਕ ਸੁਨੇਹਾ

ਗਾਹਕਾਂ ਲਈ, ਇੱਕ ਸਲਾਹ ਹੈ: ਤੁਸੀਂ ਦੋ ਭਾਸ਼ਾਵਾਂ ਬੋਲਦੇ ਹੋ, ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਕੋਈ ਅਨੁਵਾਦਕ ਹੋ ਜਦੋਂ ਤੁਸੀਂ ਕਿਸੇ ਪੇਸ਼ੇਵਰ ਦੀਆਂ ਸੇਵਾਵਾਂ ਲੈਂਦੇ ਹੋ, ਤਾਂ ਉਨ੍ਹਾਂ ਦੀ ਵਿਸ਼ੇਸ਼ਤਾਤੇ ਭਰੋਸਾ ਕਰੋ ਬੇਸ਼ੱਕ, ਸੁਧਾਰ ਕਰਨ ਜਾਂ ਸਪਸ਼ਟੀਕਰਨ ਲਈ ਕਹਿਣਾ ਠੀਕ ਹੈ, ਪਰ ਬਿਨਾਂ ਚੰਗੇ ਸਬੂਤ ਦੇ .ਆਈ. ‘ਤੇ ਦੋਸ਼ ਨਾ ਲਗਾਓ

 

ਅਨੁਵਾਦ ਕਰਨ ਵਾਲੇ ਪੇਸ਼ੇਵਰਾਂ ਦੀ ਇਜ਼ਤ ਕਰੋ ਇੱਕ ਚੰਗਾ ਅਨੁਵਾਦਕ ਸਿਰਫ ਸ਼ਬਦਾਂ ਦਾ ਅਨੁਵਾਦ ਨਹੀਂ ਕਰਦਾ ਉਹ ਅਰਥ, ਸਾਰ ਅਤੇ ਸੰਸਕ੍ਰਿਤੀ ਦਾ ਅਨੁਵਾਦ ਕਰਦਾ ਹੈ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਸੁਨੇਹਾ ਅਨੁਵਾਦ ਕੀਤੀ ਜਾਣ ਵਾਲੀ ਭਾਸ਼ਾ ਵਿੱਚ ਉਸੇ ਤਰ੍ਹਾਂ ਅਰਥ ਪ੍ਰਦਾਨ ਕਰਦਾ ਹੈ ਜਿਵੇਂ ਕਿ ਇਹ ਮੂਲ ਭਾਸ਼ਾ ਵਿੱਚ ਸੀ ਕੋਈ ਵੀ .ਆਈ. ਇਹ ਨਹੀਂ ਕਰ ਸਕਦਾਘੱਟੋਘੱਟ, ਅਜੇ ਤੱਕ

 

ਪਹਿਲਾਂ ਤੋਂ ਕੀਤੇ ਗਏ ਅਨੁਵਾਦ ਲਈ ਗਾਹਕਾਂ ਦੀ ਗੁੰਮਰਾਹਕੁੰਨ ਸੋਚ

ਬਹੁਤ ਸਾਰੇ ਗਾਹਕਾਂ ਲਈ ਇਹ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਪਹਿਲਾਂ ਵਿਸ਼ਾਸਮੱਗਰੀ ਨੂੰ ਅਨੁਵਾਦ ਕੀਤੀ ਜਾਣ ਵਾਲੀ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ, ਫਿਰ ਉਸਨੂੰ ਅਨੁਵਾਦਕ ਨੂੰ ਭੇਜਦੇ ਹਨ ਅਤੇ ਨਿਰਦੇਸ਼ ਦੇ ਦਿੰਦੇ ਹਨ ਕਿ, “ਅਸੀਂ ਤੁਹਾਡਾ ਅੱਧਾ ਕੰਮ ਕਰ ਦਿੱਤਾ ਹੈ ਹੁਣ, ਜਿਵੇਂ ਲੋੜ ਹੈ, ਇਸਨੂੰ ਠੀਕ ਕਰੋ ਅਤੇ ਭੇਜ ਦਿਓਦਰਅਸਲ, ਜੋ ਇਹ ਸ਼ੈਤਾਨ ਲੋਕ ਕਹਿਣਾ ਚਾਹੁੰਦੇ ਹਨ ਉਹ ਇਹ ਹੁੰਦਾ ਹੈ ਕਿ, “ਦੇਖੋ! ਅਸੀਂ ਇੱਧਰਉੱਧਰ ਕੁਝ ਬਟਨ ਦਬਾਏ ਹਨ ਤਾਂ ਜੋ ਅਸੀਂ ਤੁਹਾਨੂੰ, ਤੁਹਾਡਿਆਂ ਫੀਸਾਂ ਨੂੰ ਘਟਾ ਸਕੀਏ ਅਤੇ ਦਾਅਵਾ ਕਰ ਸਕੀਏ ਕਿ ਅਸੀਂ ਵੀ ਅਨੁਵਾਦ ਕਰਨਾ ਜਾਣਦੇ ਹਾਂਕਿਰਪਾ ਕਰਕੇ ਇਸ ਗੱਲ ਨੂੰ ਸਮਝੋ, ਕਿ ਇੱਦਾਂ ਨਹੀਂ ਹੁੰਦਾ ਹੈ ਅਤੇ ਸੱਚੀ ਗੱਲ ਇਹ ਹੈ ਕਿ ਅਨੁਵਾਦਕ ਲਈ ਹਰ ਇੱਕ ਸ਼ਬਦ ਨੂੰ ਦੋ ਭਾਸ਼ਾਵਾਂ ਵਿੱਚ ਜਾਂਚਣ, ਤੁਲਨਾ ਕਰਨ, ਠੀਕ ਕਰਨ ਅਤੇ ਭੇਜਣ ਦੇ ਊਬਾਉ ਅਤੇ ਥਕਾਉਣ ਵਾਲੇ ਚੱਕਰਾਂ ਵਿੱਚ ਜਾਣ ਦੀ ਤੁਲਨਾ ਵਿੱਚ ਕੁਝ ਵਿਸ਼ਾਸਮੱਗਰੀ ਨੂੰ ਸਿੱਧਾ ਲੋੜੀਂਦੀ ਭਾਸ਼ਾ ਵਿੱਚ ਅਨੁਵਾਦ ਕਰਨਾ ਬਹੁਤ ਜ਼ਿਆਦਾ ਮਨੋਰੰਜਕ ਅਤੇ ਫਾਇਦੇਮੰਦ ਹੁੰਦਾ ਹੈ ਜੇ ਤੁਹਾਨੂੰ ਮੇਰੇ ਉੱਤੇ ਭਰੋਸਾ ਨਹੀਂ ਹੁੰਦਾ ਹੈ, ਤਾਂ ਇਸਨੂੰ ਆਪ ਆਜ਼ਮਾ ਕੇ ਦੇਖ ਲਓ ਫਿਰ ਤੁਹਾਨੂੰ ਸਮਝ ਆਏਗੀ ਕਿ ਇਹ ਤੁਹਾਡੇ ਲਈ ਕਿੰਨਾ ਮੁਸ਼ਕਲ ਅਨੁਭਵ ਹੋ ਸਕਦਾ ਹੈ!

 

ਸਿੱਟਾ: ਸਾਰੀ ਪ੍ਰਣਾਲੀ ਨੂੰ ਬਦਲਣ ਦਾ ਸਮਾਂ ਗਿਆ ਹੈ

ਸਥਾਨਕ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਪੇਸ਼ੇਵਰ ਸਾਡੇ ਆਲਮੀ ਸੰਸਾਰ ਦੇ ਅਣਪਛਾਣੇ ਹੀਰੋ ਹਨ .ਆਈ.? ਸਿਰਫ਼ ਇੱਕ ਸਾਧਨ ਹੈ ਅਸਲ ਚਮਤਕਾਰ ਉਦੋਂ ਵਾਪਰਦਾ ਹੈ ਜਦੋਂ ਕੋਈ ਮਨੁੱਖੀ ਦਿਮਾਗ, ਰਚਨਾਤਮਕਤਾ ਅਤੇ ਅਨੁਭਵ ਨਾਲ ਭਰਪੂਰ, ਕੰਮਤੇ ਲੱਗ ਜਾਂਦਾ ਹੈ .ਆਈ. ਕੰਮਾਂ ਵਿੱਚ ਹਲਚਲ ਪੈਦਾ ਕਰ ਰਿਹਾ ਹੋ ਸਕਦਾ ਹੈ, ਪਰ ਇਹ ਮਨੁੱਖ ਹੀ ਹੁੰਦੇ ਹਨ ਜੋ ਅਰਥਪੂਰਨ, ਸੱਭਿਆਚਾਰਕ ਤੌਰਤੇ ਵਧੀਆ ਅਨੁਵਾਦ ਦੇ ਖ਼ੇਤਰ ਦੇ ਮੁੱਖ ਕਿਰਦਾਰ ਬਣੇ ਰਹਿਣਗੇ

 

ਇਸ ਲਈ, ਇਹ ਮੰਨਣ ਤੋਂ ਪਹਿਲਾਂ ਕਿ .ਆਈ. ਤੁਹਾਡੀਆਂ ਅਨੁਵਾਦ ਕਰਨ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ, ਥੋੜਾ ਠਹਿਰ ਜਾਓ ਕੰਮ ਦੀ ਗੁੰਝਲਤਾਤੇ ਵਿਚਾਰ ਕਰੋ. ਅਤੇ, ਸਭ ਤੋਂ ਵੱਧ, ਅਨੁਵਾਦਕਾਂ ਦਾ ਆਦਰ ਕਰੋ ਜੋ ਤੁਹਾਡੇ ਸੰਦੇਸ਼ ਵਿੱਚ ਜਾਨ ਫੂਕਦੇ ਹਨ

 

ਨੋਟ: ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਮੈਂ .ਆਈ. ਦੀ ਸਹਾਇਤਾ ਲਈ, ਪਰ ਇੱਥੇ ਪੇਸ਼ ਕੀਤੇ ਗਏ ਸਾਰੇ ਵਿਚਾਰ ਅਤੇ ਗੱਲਾਂ ਮੇਰੀਆਂ ਆਪਣੀਆਂ ਹਨ ਸਾਡੇ ਵਿਚਾਰਵਟਾਂਦਰੇ ਨੇ ਮੇਰੇ ਨਜ਼ਰੀਏ ਨੂੰ ਬਿਹਤਰ ਬਣਾਉਣ ਅਤੇ ਅੰਤਿਮ ਨਤੀਜੇਤੇ ਪਹੁੰਚਣ ਵਿੱਚ ਮੇਰੀ ਮਦਦ ਕੀਤੀ ਇਹ ਇਕੱਠੇ ਮਿਲਕੇ ਕੰਮ ਕਰਨ ਦੀ ਸੋਚ ਇਹ ਦਰਸਾਉਂਦੀ ਹੈ ਕਿ .ਆਈ. ਨੂੰ ਕਿਵੇਂ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈਕਿਸੇ ਦਾ ਸਥਾਨ ਲੈਣ ਵੱਜੋਂ ਨਹੀਂ, ਸਗੋਂ ਮਨੁੱਖੀ ਰਚਨਾਤਮਕਤਾ ਨੂੰ ਬਿਹਤਰ ਬਣਾਉਣ ਲਈ ਇੱਕ ਸਾਧਨ ਵਜੋਂ ਜਦੋਂ ਕਿ .ਆਈ. ਇਸ ਤਰ੍ਹਾਂ ਦੇ ਰਚਨਾਤਮਕ ਕੰਮਾਂ ਲਈ ਜ਼ਿਆਦਾ ਲਾਭਦਾਇਕ ਹੁੰਦਾ ਹੈ, ਇਹ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਪ੍ਰਭਾਵਸ਼ਾਲੀ ਅਤੇ ਸਹੀ ਅਨੁਵਾਦ ਕਰਨ ਵਿੱਚ ਉਤਨਾ ਸ਼ਕਤੀਸ਼ਾਲੀ ਨਹੀਂ ਹੈ

 

ਮੈਂ ਤੁਹਾਨੂੰ ਹੇਠਾਂ ਦਿੱਤੇ ਕਮੈਂਟਾਂ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੰਦਾ ਹਾਂ ਮੈਂ ਇਸ ਮਹੱਤਵਪੂਰਨ ਵਿਸ਼ੇਤੇ ਤੁਹਾਡੇ ਵਿਚਾਰਾਂ ਬਾਰੇ ਜਾਣਨ ਦੀ ਉਡੀਕ ਕਰ ਰਿਹਾ ਹਾਂ!

 

(ਇਸ ਲੇਖ ਨੂੰ ਲਿਖਣ ਵਾਲੇ ਵਿਅਕਤੀ ਇੱਕ ਪੱਤਰਕਾਰ, ਲੇਖਕ, ਅਨੁਵਾਦਕ ਹਨ ਅਤੇ ਮਾੰਗਰੋਲ ਮਲਟੀਮੀਡੀਆ ਲਿਮਿਟੇਡ ਦੇ ਸੰਸਥਾਪਕ ਅਤੇ ਸੀ.ਐਮ.ਡੀ. ਹਨ, ਜੋ ਕਿ ਮੁੰਬਈ ਵਿੱਚ ਸਥਿਤ ਮੀਡੀਆ ਸੇਵਾਵਾਂ ਪ੍ਰਦਾਨ ਕਰਨ ਵਾਲਾਈ ਇੱਕ ਕੰਪਣੀ ਹੈ ਜੋ ਭਾਰਤੀ ਅਤੇ ਵਿਸ਼ਵ ਦੀਆਂ 40 ਪ੍ਰਮੁੱਖ ਭਾਸ਼ਾਵਾਂ ਨਾਲ ਕੰਮ ਕਰਦੀ ਹੈ।)